D118 'ਤੇ ਤੁਹਾਡਾ ਸੁਆਗਤ ਹੈ!

ਵੋਕੋਂਡਾ ਕਮਿਊਨਿਟੀ ਸਕੂਲ ਡਿਸਟ੍ਰਿਕਟ ਵੈੱਬਸਾਈਟ 'ਤੇ ਸਵਾਗਤ ਹੈ!

ਵੋਕੌਂਡਾ ਕਮਿਊਨਿਟੀ ਸਕੂਲ ਡਿਸਟ੍ਰਿਕਟ ਇੱਕ ਪ੍ਰੀਕਿੰਡਰਗਾਰਟਨ – 12ਵੇਂ-ਗਰੇਡ ਦੀ ਸਕੂਲ ਪ੍ਰਣਾਲੀ ਹੈ ਜੋ ਲੇਕ ਕਾਊਂਟੀ ਅਤੇ ਮੈਕਹੈਨਰੀ ਕਾਊਂਟੀ ਤੋਂ ਲੱਗਭਗ 4500 ਵਿਦਿਆਰਥੀਆਂ ਨੂੰ ਸੇਵਾਵਾਂ ਪ੍ਰਦਾਨ ਕਰਾਉਂਦੀ ਹੈ। ਸਕੂਲੀ ਜਿਲ੍ਹਾ ਛੇ ਭਾਈਚਾਰਿਆਂ ਨੂੰ ਸੇਵਾਵਾਂ ਪ੍ਰਦਾਨ ਕਰਾਉਂਦਾ ਹੈ, ਜਿੰਨ੍ਹਾਂ ਵਿੱਚ ਸ਼ਾਮਲ ਹਨ ਵਾਕੌਂਡਾ, ਆਈਲੈਂਡ ਲੇਕ, ਲੇਕ ਬੈਰਿੰਗਟਨ, ਲੇਕਮੋਰ, ਪੋਰਟ ਬੈਰਿੰਗਟਨ, ਵੋਲੋ, ਅਤੇ ਵੋਕੋਨਡਾ, ਅਲਗੋਨਕਵਿਨ ਫ੍ਰੀਮੌਂਟ, ਅਤੇ ਨੂੰਡਾ ਟਾਊਨਸ਼ਿਪਜ਼ ਵਿੱਚ ਗੈਰ-ਨਿਗਮਿਤ ਖੇਤਰ। ਸਾਡੇ ਵਿਦਿਆਰਥੀਆਂ ਨੂੰ ਸਿੱਖਣ ਦੇ ਉੱਚ-ਗੁਣਵਤਾ ਦੇ ਮੌਕੇ ਪ੍ਰਦਾਨ ਕਰਾਉਣ ਵਾਸਤੇ ਵਾਕੌਂਡਾ CUSD 118 ਨੇ ਸਿਰਕੱਢਵੀਂ ਸ਼ਾਖ ਹਾਸਲ ਕੀਤੀ ਹੈ। ਸਾਡੇ ਵਿਦਿਆਰਥੀ ਵਚਨਬੱਧਤਾ, ਮਕਸਦ, ਅਤੇ ਮਾਣ ਨਾਲ ਆਪਣੀ ਸਿੱਖਿਆ ਯਾਤਰਾ ਦੀ ਸ਼ੁਰੂਆਤ ਕਰਦੇ ਹਨ।

ਸਾਡੇ ਸਕੂਲ ਵਿਦਿਆਰਥੀਆਂ ਨੂੰ ਇੱਕ ਕਠੋਰ ਪਾਠਕ੍ਰਮ ਵਿੱਚ ਆਹਰੇ ਲੱਗਣ ਅਤੇ ਐਲੀਮੈਂਟਰੀ ਅਤੇ ਮਿਡਲ ਸਕੂਲ ਪੱਧਰ 'ਤੇ ਕਈ ਸਾਰੀਆਂ ਪਾਠਕ੍ਰਮ ਤੋਂ ਬਾਹਰੀ ਕਲੱਬਾਂ ਅਤੇ ਕਿਰਿਆਵਾਂ ਵਿੱਚ ਭਾਗ ਲੈਣ ਲਈ ਬਹੁਤ ਸਾਰੇ ਮੌਕੇ ਪ੍ਰਦਾਨ ਕਰਦੇ ਹਨ। ਸਾਡੇ ਵਿਦਿਆਰਥੀ ਹਾਈ ਸਕੂਲ ਪੱਧਰ 'ਤੇ ਬਹੁਤ ਸਾਰੀਆਂ IHSA ਖੇਡਾਂ ਵਿੱਚ ਭਾਗ ਲੈਂਦੇ ਹਨ ਅਤੇ ਉਹਨਾਂ ਦੀ ਕਈ ਸਾਰੀਆਂ ਕਲੱਬਾਂ ਅਤੇ ਪਾਠਕ੍ਰਮ ਤੋਂ ਬਾਹਰੀ ਪ੍ਰੋਗਰਾਮਾਂ ਤੱਕ ਪਹੁੰਚ ਹੁੰਦੀ ਹੈ। ਵਾਊਕੋਂਡਾ CUSD 118 ਸਕੂਲ ਡਿਸਟ੍ਰਿਕਟ ਵਿੱਚ ਵਿਦਿਆਰਥੀ ਬਣਨਾ ਇੱਕ ਰੁਮਾਂਚਕਾਰੀ ਸਮਾਂ ਹੈ!

ਮੈਂ ਤੁਹਾਨੂੰ ਸੱਦਾ ਦਿੰਦਾ ਹਾਂ ਕਿ ਤੁਸੀਂ ਇਸ ਵੈੱਬਸਾਈਟ 'ਤੇ ਉਹਨਾਂ ਦੇ ਖੰਡ 'ਤੇ ਜਾਕੇ ਹਰੇਕ ਸਕੂਲ ਬਾਰੇ ਵਧੇਰੇ ਜਾਣਕਾਰੀ ਲਓ।

ਆਦਰ ਪੂਰਵਕ,

ਡਾ. ਡੇਵਿਡ ਵਿਲਮ

ਵਾਊਕੋਂਡਾ CUSD118 ਵਾਸਤੇ ਸਕੂਲਾਂ ਦਾ ਸੁਪਰਡੈਂਟ

ਹੋਰ ਜਾਣਕਾਰੀ